Sifit Salah Unit

ਸਿਫਤਿ ਸਾਲਾਹ

ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥

ਧਾਰਮਿਕ ਰਸਾਲਾ ਸਿਫਿਤ ਸਾਲਾਹ

ਸਿਫਤਿ ਸਾਲਾਹ ਰਸਾਲਾ ਨਿਰੋਲ ਧਾਰਮਿਕ ਪੱਤ੍ਰਿਕਾ ਹੈ ਜਿਸ ਵਿੱਚ ਗੁਰੂ ਸਾਹਿਬ ਦੀ ਕਿਰਪਾ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਸੀਸ ਅਤੇ ਸੁਯੋਗ ਅਗਵਾਈ ਵਿੱਚ ਵੱਖ ਵੱਖ ਕਾਲਮਾਂ ਰਾਹੀਂ ਗੁਰੂ ਸਾਹਿਬਾਨ ਵੱਲੋਂ ਪਾਏ ਮਹਾਨ ਪੂਰਨਿਆਂ ਤੇ ਉਨ੍ਹਾਂ ਦੇ ਪਾਵਨ ਉਪਦੇਸ਼ਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਜਾਂਦਾ ਹੈ।

ਸਮੇਂ ਸਮੇਂ ਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਉਸ ਅੰਕ ਨਾਲ ਸੰਬੰਧਿਤ ਸਮੱਗਰੀ ਹੋਰ ਮਹੱਤਵਪੂਰਣ, ਉਤਸ਼ਾਹਪੂਰਨ ਅਤੇ ਉਦੇਸ਼ਪੂਰਣ ਢੰਗ ਨਾਲ ਸੰਗਤਾਂ ਦੇ ਰੂਬਰੂ ਕੀਤੀ ਜਾਂਦੀ ਹੈ ਤਾਂ ਕਿ ਸਾਡੀ ਪੀੜ੍ਹੀ ਨੂੰ ਸਮੁੱਚੀ ਜਾਣਕਾਰੀ ਵਿਸਥਾਰਿਤ ਰੂਪ ਵਿੱਚ ਪ੍ਰਾਪਤ ਹੋ ਸਕੇ ।

ਭਾਈ ਸਾਹਿਬ ਜੀ ਦੀਆਂ ਕੈਸਟਾਂ ਦੇ ਉਤਾਰੇ ਜਿਵੇਂ:

  • ਜਿੰਦਗੀ ਦੀਆਂ ਬਾਰੀਕੀਆਂ
  • ਸਿੱਖੀ ਸਰੂਪ ਲਹਿਰ
  • ਗੁਰੂ ਸਾਹਿਬਾਨ ਅਤੇ ਮਹਾਂਪੁਰਸ਼ਾਂ ਦੇ ਅਨਮੋਲ ਬਚਨ
  • ਪਰਖ ਤੇ ਪ੍ਰਪੱਕਤਾ

ਇਹ ਸਥਾਈ ਕਾਲਮ ਰਸਾਲੇ ਰਾਹੀਂ ਗੁਰਮਤਿ ਦੀਆਂ ਬਰੀਕੀਆਂ ਨੂੰ ਵਿਸਥਾਰਿਤ ਰੂਪ ਵਿੱਚ ਸੰਗਤਾਂ ਦੇ ਸਨਮੁੱਖ ਪੇਸ਼ ਕਰਦੇ ਹਨ।

ਇਹ ਰਸਾਲਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਫੈਸ਼ਨ ਪ੍ਰਸਤੀ ਤੋਂ ਬਚਾ ਕੇ ਗੁਰਮਤਿ ਦੇ ਰਾਹ ਤੇ ਲਿਆਉਣ ਦਾ ਯਤਨ ਕਰਦਾ ਹੈ।

ਇਸ ਵਿੱਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ, ਸਿੱਖ ਇਤਿਹਾਸ, ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਨੂੰ ਵਿਸਥਾਰ ਨਾਲ ਪੇਸ਼ ਕੀਤਾ ਜਾਂਦਾ ਹੈ।

ਰਸਾਲਾ ਬੁੱਕ ਕਰਵਾਉਣ ਵਾਸਤੇ ਪਾਠਕਾਂ ਨੂੰ ਜਰੂਰੀ ਬੇਨਤੀ

ਸੰਗਤਾਂ ਨੂੰ ਬੇਨਤੀ ਹੈ ਕਿ ਰਸਾਲਾ ਬੁੱਕ ਕਰਵਾਉਣ ਲਈ ਸਾਡੇ ਸਿਫਤਿ ਸਾਲਾਹ ਬੈਂਕ ਖਾਤੇ ਵਿੱਚ ਕੈਸ਼ ਜਮ੍ਹਾ ਨਾ ਕਰਵਾਇਆ ਜਾਵੇ, ਕਿਉਂਕਿ 58/- ਰੁਪਏ ਬੈਂਕ ਵੱਲੋਂ ਕੱਟ ਲਏ ਜਾਂਦੇ ਹਨ।

ਭੇਜਣ ਦੇ ਢੰਗ:

  • ਬੈਂਕ ਡਰਾਫਟ ਜਾਂ ਚੈੱਕ ਰਾਹੀਂ
  • RTGS / NEFT ਰਾਹੀਂ

ਖਾਤਾ ਵਿਵਰਣ:
ਨਾਮ: ਧੰਨ ਧੰਨ ਮਾਤਾ ਕੌਲਾਂ ਜੀ ਸਿਫਤਿ ਸਲਾਹ
ਖਾਤਾ ਨੰ: 55031111026
ਬੈਂਕ: ਸਟੇਟ ਬੈਂਕ ਆਫ ਪਟਿਆਲਾ
IFSC ਕੋਡ: STBP0000245
ਬ੍ਰਾਂਚ: ਚਾਟੀਵਿੰਡ ਚੌਂਕ, ਅੰਮ੍ਰਿਤਸਰ

SMS ਰਾਹੀਂ:

ਨੰਬਰ: 98765-25850 ਤੇ ਆਪਣਾ ਪੂਰਾ ਪਤਾ ਅਤੇ ਕਿੰਨੇ ਸਾਲ ਲਈ ਰਸਾਲਾ ਚਾਹੀਦਾ ਹੈ ਲਿਖ ਕੇ ਭੇਜੋ। PIN Code ਲਿਖਣਾ ਨਾ ਭੁੱਲੋ।

10 ਦਿਨਾਂ ਵਿੱਚ ਡਾਕ ਰਾਹੀਂ ਰਸਾਲਾ ਪਹੁੰਚਾ ਦਿੱਤਾ ਜਾਵੇਗਾ ਅਤੇ ਡਾਕੀਆ ਚੰਦਾ ਵਸੂਲ ਕਰੇਗਾ:

  • 2 ਸਾਲ – ₹237
  • 5 ਸਾਲ – ₹437

ਚੰਦਾ ਦਰ:

  • ਸਲਾਨਾ: ₹150
  • 2 ਸਾਲ: ₹300
  • 5 ਸਾਲ: ₹600
  • ਲਾਈਫਮੈਂਬਰਸ਼ਿਪ: ₹2400

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: sifitsalah@yahoo.com

ਇਸ ਯੂਨਿਟ ਦੀ ਸੇਵਾ ਭਾਈ ਸਾਹਿਬ ਜੀ ਵੱਲੋਂ ਭਾਈ ਹਰਵਿੰਦਰ ਸਿੰਘ (ਡੀ.ਸੀ. ਵੀਰ ਜੀ) ਨੂੰ ਦਿੱਤੀ ਗਈ ਹੈ। ਸੰਪਰਕ: 98765-25850